ਅਰਵਿੰਦ ਕੇਜਰੀਵਾਲ ਪੰਜਾਬ ਦੇ ਸ਼ਹਿਰਾਂ ਦਾ ਇਸ ਤਰੀਕੇ ਨਾਲ ਕਰਨਗੇ ਵਿਕਾਸ, ਪੜ੍ਹੋ ਆਪ ਦੀਆਂ 10 ਨਵੀਆਂ ਗਰੰਟੀਆਂ

ਜਲੰਧਰ(ਵੀਓਪੀ ਬਿਊਰੋ) – ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਇਨ੍ਹੀਂ ਦਿਨੀਂ ਪੰਜਾਬ ਦੌਰੇ ‘ਤੇ ਹਨ। ਇਸ ਦੌਰਾਨ ਅੱਜ ਸਵੇਰੇ ਉਨ੍ਹਾਂ ਜਲੰਧਰ ਵਿੱਚ ਵਪਾਰੀਆਂ ਨਾਲ ਗੱਲਬਾਤ ਕੀਤੀ, ਉਥੇ ਹੀ ਹੁਣ ਕੇਜਰੀਵਾਲ ਨੇ ਸ਼ਹਿਰ ਵਾਸੀਆਂ ਲਈ ਨਵੀਂ ਗਾਰੰਟੀ ਦਾ ਐਲਾਨ ਕੀਤਾ ਹੈ।




ਜਲੰਧਰ ‘ਚ ਪ੍ਰੈੱਸ ਕਾਨਫਰੰਸ ‘ਚ ਕੇਜਰੀਵਾਲ ਨੇ ਕਿਹਾ ਕਿ ਉਹ ਪੰਜਾਬ ‘ਚ ਵੀ ਦਿੱਲੀ ਮਾਡਲ ਲੈ ਕੇ ਆਉਣਗੇ, ਸ਼ਹਿਰਾਂ ਨੂੰ ਸਾਫ-ਸੁਥਰਾ ਤੇ ਖੂਬਸੂਰਤ ਬਣਾਉਣਗੇ, ਕੋਈ ਨਵਾਂ ਟੈਕਸ ਨਹੀਂ ਲਗਾਉਣਗੇ, ਸ਼ਹਿਰਾਂ ਨੂੰ 24 ਘੰਟੇ ਬਿਜਲੀ ਅਤੇ ਪਾਣੀ ਦੀ ਸਪਲਾਈ ਕਰਨਗੇ।




ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਸਫ਼ਾਈ ਮੁਹਿੰਮ ਚਲਾਈ ਜਾਵੇਗੀ, ਦਿੱਲੀ ਵਾਂਗ ਪੰਜਾਬ ‘ਚ ਵੀ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਅਤੇ ਸਰਕਾਰੀ ਹਸਪਤਾਲਾਂ ਦੀ ਵਿਵਸਥਾ ਨੂੰ ਵੀ ਸੁਧਾਰਿਆ ਜਾਵੇਗਾ।



ਅਰਵਿੰਦ ਕੇਜਰੀਵਾਲ ਨੇ ਪੰਜਾਬ ਲਈ 10 ਗਾਰੰਟੀਆਂ ਦਾ ਕੀਤਾ ਐਲਾਨ

1 ਪੰਜਾਬ ‘ਚ ਫੈਲੀ ਗੰਦਗੀ ਅਤੇ ਸੀਵਰੇਜ ਦੀ ਸਮੱਸਿਆ ਨੂੰ ਖ਼ਤਮ ਕਰਾਂਗੇ
2  ਪੰਜਾਬ ‘ਚ ਡੋਰ ਸਟੈਪ ਆਫ ਸਰਵਿਸਸ ਦੀ ਸ਼ੁਰੂਆਤ ਕਰਾਂਗੇ
3 ਪੰਜਾਬ ‘ਚ ਬਿਜਲੀ ਦੀਆਂ ਤਾਰਾਂ ਨੂੰ ਅੰਡਰ ਗ੍ਰਾਉਂਡ ਕਰਾਂਗੇ
4 ਪੰਜਾਬ ਦੇ ਸਰਕਾਰੀ ਹਸਪਤਾਲਾਂ ‘ਚ ਸੁਧਾਰ ਕਰਾਂਗੇ
5 ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵਧੀਆ ਬਣਾਵਾਂਗੇ
6 ਪੰਜਾਬ ਚ 24 ਘੰਟੇ ਬਿਜਲੀ ਦਾ ਪ੍ਰਬੰਧ ਕਰਾਂਗੇ
7 ਪੰਜਾਬ ਚ 24 ਘੰਟੇ ਪਾਣੀ ਦਾ ਪ੍ਰਬੰਧ ਕਰਾਂਗੇ
8 ਅਗਲੇ 5 ਸਾਲਾਂ ‘ਚ ਕੋਈ ਨਵਾਂ ਟੈਕਸ ਨਾ ਲਾਵਾਂਗੇ ਨਾ ਵਧਾਵਾਂਗੇ
9 ਔਰਤਾਂ ਦੀਆਂ ਸੁਰੱਖਿਆ ਲਈ ਪੰਜਾਬ ‘ਚ CCTV ਕੈਮਰੇ ਲਗਾਵਾਂਗੇ
10 ਬਾਜ਼ਾਰਾਂ ‘ਚ ਟੁੱਟੀਆਂ ਸੜਕਾਂ ਅਤੇ ਪਾਰਕਿੰਗ ਦੀਆਂ ਸਮੱਸਿਆ ਦਾ ਹੱਲ ਕਰਾਂਗੇ।

ਇਹ ਵੀ ਪੜ੍ਹੋ: ਪੰਜਾਬ ਦੀਆਂ ਤਾਜਾ ਖਬਰਾਂਭਗਵੰਤ ਮਾਨ, ਨਵਜੋਤ ਸਿੰਘ ਸਿੱਧੂ,ਨਵਾਂ ਪੰਜਾਬ

Leave a Comment

error: Content is protected !!
Exit mobile version