ਦੀਪ ਸਿੱਧੂ ਦੀ ਸੜਕ ਹਾਦਸੇ ‘ਚ ਹੋਈ ਮੌਤ ਅਤੇ ਮਸ਼ਹੂਰ ਗਾਇਕ ਬੱਪੀ ਲਹਿਰੀ ਦਾ ਦੇਹਾਂਤ

ਦੀਪ ਸਿੱਧੂ ਦੀ ਸੜਕ ਹਾਦਸੇ ‘ਚ ਹੋਈ ਮੌਤ ਅਤੇ ਮਸ਼ਹੂਰ ਗਾਇਕ ਬੱਪੀ ਲਹਿਰੀ ਦਾ ਦੇਹਾਂਤ. ਨਵੀਂ ਦਿੱਲੀ ਕਿਸਾਨ ਅੰਦੋਲਨ ਦੌਰਾਨ ਸੁਰਖੀਆਂ ਚ ਆਏ ਦੀਪ ਸਿਧੂ ਦੀ ਇਕ ਸੜਕ ਹਾਦਸੇ ‘ਚ ਮੌਤ ਹੋ ਗਈ ਹੈ| ਦੱਸਿਆ ਜਾ ਰਿਹਾ ਹੈ ਕੀ ਉਹਨਾ ਨਾਲ ਸੜਕ ਹਾਦਸੇ ਦੇ ਦੌਰਾਨ ਉਹਨਾ ਦੇ ਸਾਥੀ ਦੀ ਵੀ ਮੌਤ ਹੋ ਗਈ ਹੈ | ਇਹ ਹਾਦਸਾ ਦਿੱਲੀ ਦੇ ਕੇ ਐਮ ਪੀ ਰੋਡ (ਕੁੰਡਲੀ ਮਾਨੇਸਰ ਪਲਵਲ ਐਕਸਪ੍ਰੇਸ ਵੇ) ‘ਤੇ ਵਾਪਰਿਆ ਹੈ ਤੇ ਇਹ ਹਾਦਸਾ ਰੋਡ ਤੇ ਖੜੇ ਕਿਸੇ ਵਾਹਨ ਦੇ ਨਾਲ ਟਕਰਾਉਣ ਨਾਲ ਹੋਇਆ ਹੈ |

ਦੱਸਿਆ ਇਹ ਵੀ ਜਾ ਰਿਹਾ ਹੈ ਕੀ ਗੱਡੀ ਦੀਪ ਸਿਧੂ ਚਲਾ ਰਿਹਾ ਸੀ ਤੇ ਉਹਨਾ ਦੇ ਸਾਥੀ ਦੀ ਵੇ ਮੌਤ ਹੋ ਗਈ ਹੈ | ਦੀਪ ਸਿਧੂ ਦੇ ਨਾਲ ਇਕ ਮਹਿਲਾ ਵੀ ਸੀ ਜੋ ਜਖਮੀ ਹੋ ਗਈ ਹੈ ਤੇ ਉਸ ਦਾ ਇਲਾਜ ਦਿੱਲੀ ਦੇ ਇੱਕ ਹਸਪਤਾਲ ਵਿਚ ਚਲ ਰਿਹਾ ਹੈ | ਦੀਪ ਸਿਧੂ ਸਕਾਰਪੀਓ ਗੱਡੀ ਤੇ ਦਿੱਲੀ ਤੋਂ ਚੰਡੀਗੜ ਆ ਰਹੇ ਸਨ ਕੀ ਰਸਤੇ ਵਿਚ ਇਹ ਭਿਆਨਕ ਹਾਦਸਾ ਵਾਪਰ ਗਿਆ

ਮਸ਼ਹੂਰ ਗਾਇਕ ਬੱਪੀ ਲਹਿਰੀ ਦਾ ਦੇਹਾਂਤ

 ਬਾਲੀਵੁੱਡ ਸੰਗੀਤ ਨਿਰਦੇਸ਼ਕ ਬੱਪੀ ਲਹਿਰੀ ਦਾ 69 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਕ੍ਰਿਟੀ ਕੇਅਰ ਹਸਪਤਾਲ, ਜੁਹੂ, ਮੁੰਬਈ ਵਿੱਚ ਆਖਰੀ ਸਾਹ ਲਿਆ। ਬੱਪੀ ਲਹਿਰੀ ਨੂੰ ਸੰਗੀਤ ਜਗਤ ਵਿੱਚ ਡਿਸਕੋ ਕਿੰਗ ਕਿਹਾ ਜਾਂਦਾ ਸੀ। ਉਨ੍ਹਾਂ ਦਾ ਅਸਲੀ ਨਾਂ ਅਲੋਕੇਸ਼ ਲਹਿਰੀ ਸੀ। ਬੱਪੀ ਲਹਿਰੀ ਆਪਣੇ ਸੰਗੀਤ ਦੇ ਨਾਲ-ਨਾਲ ਸੋਨਾ ਪਹਿਨਣ ਲਈ ਜਾਣੇ ਜਾਂਦੇ ਸਨ। ਸੰਗੀਤਕਾਰ ਬੱਪੀ ਲਹਿਰੀ ਹਿੰਦੀ ਸਿਨੇਮਾ ਵਿੱਚ ਡਿਸਕੋ ਸੰਗੀਤ ਨੂੰ ਪ੍ਰਸਿੱਧ ਬਣਾਉਣ ਵਾਲੇ ਪਹਿਲੇ ਸੰਗੀਤਕਾਰ ਸਨ।

Read Also: Shaheed Diwas and Pulwama Attack, ਭਗਵੰਤ ਮਾਨ, केंद्रीय बजट 2022-2023, ਵੈਲੇਨਟਾਈਨ ਡੇ ਦਾ ਇਤਿਹਾਸ,

Leave a Comment

error: Content is protected !!