ਪ੍ਰੈਸ ਕਾਨਫ਼ਰੰਸ ‘ਚ ਰੋ ਪਈ ਸੁਮਨ ਤੂਰ, ਸਬੂਤੇ ਦਿਖਾ ਕੇ ਨਵਜੋਤ ਸਿੱਧੂ ‘ਤੇ ਲਾਏ ਵੱਡੇ ਇਲਜ਼ਾਮ.. -ਵੱਡੀ ਭੈਣ ਸੁਮਨ ਤੂਰ ਨੇ ਨਵਜੋਤ ਸਿੱਧੂ ਤੇ ਲਗਾਏ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ, ਪੈਸੇ ਤੇ ਜਾਇਦਾਦ ਲਈ ਸਿੱਧੂ ਨੇ ਪਰਿਵਾਰ ਤੇ ਜ਼ਿਆਦਤੀ ਕੀਤੀ। ਘਰ ਤੇ ਕਬਜ਼ਾ ਕਰਨ ਲਈ ਮਾਂ ਨੂੰ ਕੱਢਿਆ। ਬਾਅਦ ਵਿੱਚ ਮਾਂ ਦੀ ਲਾਵਾਰਿਸ ਹਾਲਤ ਚ ਹੋਈ ਸੀ।
ਚੰਡੀਗੜ੍ਹ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਮਾਹੌਲ ਪੂਰੇ ਜ਼ੋਰ ਉੱਤੇ ਹੈ। ਜਿੱਥੇ ਇੱਕ ਪਾਸੇ ਦਲ ਬਦਲੀ ਦਾ ਦੌਰ ਚੱਲ ਰਿਹਾ ਹੈ, ਉੱਥੇ ਹੀ ਇੱਕ ਦੂਜੇ ਖਿਲਾਫ ਇਲਜ਼ਾਮਾਂ ਦਾ ਦੌਰ ਵੀ ਚੱਲ ਰਿਹਾ ਹੈ। ਪਰ ਇਸ ਮਾਹੌਲ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਖੁਦ ਉਨ੍ਹਾਂ ਦੀ ਭੈਣ (Navjot Singh Sidhu’s Sister Suman Toor) ਸਾਹਣੇ ਆਈ ਹੈ। ਉਨ੍ਹਾਂ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਨਵਜੋਤ ਸਿੱਧੂ ਉੱਤੇ ਗੰਭੀਰ ਇਲਜ਼ਾਮ ਲਾਏ ਹਨ। ਸੁਮਨ ਤੂਰ ਨੇ ਨਵਜੋਤ ਸਿੱਧੂ ‘ਤੇ ਪਰਿਵਾਰ ‘ਤੇ ਜ਼ਿਆਦਤੀ ਕਰਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ 1986 ‘ਚ ਸਿੱਧੂ ਨੇ ਮੇਰੀ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਬਾਅਦ ਵਿੱਚ 1989 ‘ਚ ਰੇਲਵੇ ਸਟੇਸ਼ਨ ਤੇ ਮਾਂ ਦੀ ਲਾਸ਼ ਲਾਵਾਰਿਸ ਹਾਲਾਤ ‘ਚ ਮਿਲੀ ਸੀ।
ਸੁਮਨ ਤੂਰ ਨੇ ਕਿਹਾ ਕਿ ਸਿੱਧੂ ਨੇ ਪਿਤਾ ਦੇ ਘਰ ‘ਤੇ ਕਬਜ਼ਾ ਕਰ ਲਿਆ ਸੀ। 1987 ‘ਚ ਇੱਕ ਇੰਟਰਵਿਊ ‘ਚ ਸਿੱਧੂ ਨੇ ਝੂਠ ਬੋਲਿਆ ਸੀ। ਸਿੱਧ ਨੇ ਕਿਹਾ ਕਿ ਸੀ ਉਹ ਦੋ ਸਾਲ ਦੇ ਸਨ, ਜਦੋਂ ਮਾਂ-ਪਿਓ ਵੱਖ ਹੋ ਗਏ ਸਨ। ਭੈਣ ਸੁਮਨ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਪੈਸੇ, ਜਾਇਦਾਦ ਦੇ ਲਈ ਪਰਿਵਾਰ ਨੂੰ ਬਰਬਾਦ ਕੀਤਾ। ਇੰਨਾ ਹੀ ਨਹੀਂ ਸਿੱਧੂ ਪਰਿਵਾਰ ਦੇ ਦੁੱਖ-ਸੁੱਖ ‘ਚ ਕਦੇ ਸ਼ਾਮਲ ਨਹੀਂ ਹੋਇਆ।
ਸਿੱਧੂ ਦੀ ਵੱਡੀ ਭੈਣ ਸੁਮਨ ਤੂਰ ਨੇ ਕਿਹਾ ‘ਜੋ ਆਪਣੇ ਪਰਿਵਾਰ ਦਾ ਨਹੀਂ, ਉਹ ਕਿਸੇ ਹੋਰ ਦਾ ਕਿਵੇਂ ਹੋ ਸਕਦਾ ਹੈ। ਸਿੱਧੂ ਨੇ ਪੈਸੇ ਪਿੱਛੇ ਮਾਂ ਨੂੰ ਲਾਵਾਰਿਸ ਛੱਡਿਆ। ਉਹ ਲੱਖਪਤੀ ਤੋਂ ਕਰੋੜਪਤੀ ਬਣ ਗਿਆ। ਮੈਂ ਉਸਨੂੰ ਅਜਿਹਾ ਨਾ ਕਰਨ ਤੇ ਗੱਲਬਾਤ ਕਰਨ ਲਈ ਮੈਸੇਜ ਕੀਤੇ ਪਰ ਉਸਨੇ ਮੇਰਾ ਨੰਬਰ ਦੀ ਬਲੌਕ ਕਰ ਦਿੱਤਾ। ਜਦੋਂ ਮੇਰੀ ਭੈਣ ਦੀ ਮੌਤ ਹੋਈ ਤਾਂ ਭਾਣਜੀ ਇਕੱਲੀ ਸੀ, ਮੈਂ ਉਸ ਨੂੰ ਅਮਰੀਕਾ ਲੈ ਗਈ, ਉਸ ਦਾ ਸਪੈਸ਼ਲ ਬੱਚਾ ਹੈ।’
ਮੀਡੀਆ ਨੂੰ ਸੰਬੋਧਿਤ ਕਰਦੇ ਹੋਏ, ਸਿੱਧੂ ਦੀ ਅਮਰੀਕਾ ਰਹਿੰਦੀ ਭੈਣ ਸੁਮਨ ਤੂਰ ਨੇ ਦੋਸ਼ ਲਗਾਇਆ ਹੈ ਕਿ ਉਸਦੇ ਭਰਾ ਨੇ “ਪਰਿਵਾਰਕ ਜਾਇਦਾਦ ਹੜੱਪਣ ਦੀ ਲਾਲਸਾ ਨੂੰ ਬੁਝਾਉਣ” ਲਈ ਆਪਣੀ ‘ਉਦਾਸ’ ਮਾਂ ਨੂੰ ਮਰਨ ਲਈ ਛੱਡ ਦਿੱਤਾ। ਸੁਮਨ ਤੂਰ ਨੇ ਕਿਹਾ “ਅਸੀਂ ਬਹੁਤ ਔਖੇ ਸਮੇਂ ਦੇਖੇ ਹਨ। ਮੇਰੀ ਮਾਂ ਚਾਰ ਮਹੀਨੇ ਹਸਪਤਾਲ ਵਿੱਚ ਰਹੀ। ਮੈਂ ਜੋ ਵੀ ਦਾਅਵਾ ਕਰ ਰਹੀ ਹਾਂ, ਮੇਰੇ ਕੋਲ ਦਸਤਾਵੇਜ਼ੀ ਸਬੂਤ ਹਨ, ”
ਸੁਮਨ ਤੂਰ ਨੇ ਆਪਣੇ ਭਰਾ ਤੋਂ ਇਹ ਦਾਅਵਾ ਕਰਨ ਲਈ ਸਬੂਤ ਵੀ ਮੰਗੇ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਦੇ ਪਿਤਾ ਤੋਂ ਵੱਖ ਹੋ ਗਈ ਸੀ। ਤੂਰ ਨੇ ਕਿਹਾ, “ਨਵਜੋਤ ਸਿੱਧੂ ਵੱਲੋਂ ਇਹ ਦਾਅਵਾ ਕਰਨ ਤੋਂ ਬਾਅਦ ਸਾਡੀ ਮਾਂ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ ਕਿ ਉਸ ਦੇ ਅਤੇ ਸਾਡੇ ਪਿਤਾ ਵਿਚਕਾਰ ਨਿਆਂਇਕ ਵਿਛੋੜਾ ਸੀ।
ਸਿੱਧੂ ਦੀ ਭੈਣ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਿਤਾ ਦੇ ਦਿਹਾਂਤ ਤੋਂ ਤੁਰੰਤ ਬਾਅਦ, ਸਿੱਧੂ ਨੇ ਜਾਇਦਾਦ ਹੜੱਪਣ ਲਈ ਉਨ੍ਹਾਂ ਦੀ ਵੱਡੀ ਭੈਣ ਅਤੇ ਉਨ੍ਹਾਂ ਦੀ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਸੁਮਨ ਨੂੰ ਇਸ ਸਭ ਦਾ ਪਤਾ ਉਸ ਦੀ ਵੱਡੀ ਭੈਣ ਦੀ ਮੌਤ ਤੋਂ ਬਾਅਦ ਹੋਇਆ। ਸਿੱਧੂ ਨੇ ਸੁਮਨ ਨਾਲ ਸਾਰੇ ਸਬੰਧ ਤੋੜ ਲਏ ਸਨ ਅਤੇ ਉਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਸਿੱਧੂ ਦੀ ਵੱਡੀ ਭੈਣ ਨੇ ਕਿਹਾ ਕਿ ਸਿੱਧੂ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਜਦੋਂ ਉਹ ਦੋ ਸਾਲ ਦਾ ਸੀ ਤਾਂ ਉਨ੍ਹਾਂ ਦੇ ਮਾਤਾ-ਪਿਤਾ ਵੱਖ ਹੋ ਗਏ ਸਨ, ਪਰ ਇਹ ਝੂਠ ਹੈ। ਉਸਨੇ ਪਰਿਵਾਰ ਦੀ ਇੱਕ ਫੋਟੋ ਵੀ ਦਿਖਾਈ ਅਤੇ ਕਿਹਾ, “ਕੀ ਉਹ ਇੱਥੇ ਦੋ ਸਾਲ ਦਾ ਲੱਗ ਰਿਹਾ ਹੈ?” ਤੂਰ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਉਸ ਨੂੰ ਪੁੱਛਿਆ ਕਿ ਉਹ ਆਪਣੇ ਮਾਤਾ-ਪਿਤਾ ਦੇ ਰਿਸ਼ਤੇ ਬਾਰੇ ਝੂਠ ਕਿਉਂ ਬੋਲ ਰਿਹਾ ਹੈ, ਜਿਸ ਬਾਰੇ ਉਸਨੇ ਕਿਹਾ ਕਿ ਉਸਨੇ ਅਜਿਹੀਆਂ ਗੱਲਾਂ ਕਹਿਣ ਤੋਂ ਇਨਕਾਰ ਕੀਤਾ।
ਸੁਮਨ ਤੂਰ ਨੇ ਦਾਅਵਾ ਕੀਤਾ ਕਿ ਉਹ 20 ਜਨਵਰੀ ਨੂੰ ਨਵਜੋਤ ਸਿੱਧੂ ਨੂੰ ਮਿਲਣ ਗਈ ਸੀ ਪਰ ਉਸ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਦਰਵਾਜ਼ਾ ਨਹੀਂ ਖੋਲ੍ਹਿਆ। ਉਨ੍ਹਾਂ ਕਿਹਾ ਕਿ ਤੁਸੀਂ ਲੋਕ ਸਿੱਧੂ ਦਾ ਅਸਲੀ ਚਿਹਰਾ ਨਹੀਂ ਜਾਣਦੇ, ਮੇਰੇ ਮਾਤਾ ਪਿਤਾ ਜਿਸ ਨਾਲ ਉਸਨੇ ਅਜਿਹਾ ਕੀਤਾ ਇਸ ਲਈ ਮੈਂ ਤੁਹਾਡੇ ਸਾਹਮਣੇ ਉਸਦਾ ਅਸਲੀ ਚਿਹਰਾ ਨੰਗਾ ਕਰਨ ਆਈ ਹਾਂ। ਮੈਂ 1990 ਤੋਂ ਅਮਰੀਕਾ ਵਿੱਚ ਰਹਿ ਰਹਿ ਰਹੀ ਹਾਂ, ਮੈਂ ਹਰ ਸਾਲ ਇੱਥੇ ਆਉਂਦੀ ਅਤੇ ਮੇਰੀ ਮਾਂ ਹਿੰਦੂ ਸੀ।
ਸੁਮਨ ਤੂਰ ਨੇ ਕਿਹਾ “ਨਵਜੋਤ ਸਿੰਘ ਸਿੱਧੂ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਅਸਫਲ ਹੋਣ ਤੋਂ ਬਾਅਦ ਮੈਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਮਜਬੂਰ ਹੋਣਾ ਪਿਆ। ਉਸਨੇ ਮੈਨੂੰ ਆਪਣੇ ਫੋਨ ‘ਤੇ ਬਲੌਕ ਕਰ ਦਿੱਤਾ ਹੈ। ਉਸ ਦੇ ਸੇਵਕ ਵੀ ਦਰਵਾਜ਼ੇ ਨਹੀਂ ਖੋਲ੍ਹਦੇ। ਮੈਂ ਆਪਣੀ ਮਾਂ ਲਈ ਨਿਆਂ ਚਾਹੁੰਦੀ ਹਾਂ, ”। ਸੁਮਨ ਤੂਰ ਨੇ ਕਿਹਾ ਕਿ “ਮੈਂ ਇੱਕ 70 ਸਾਲਾਂ ਦੀ ਹਾਂ ਅਤੇ ਆਪਣੇ ਪਰਿਵਾਰ ਬਾਰੇ ਇਹ ਗੱਲਾਂ ਦੱਸਣਾ ਅਸਲ ਵਿੱਚ ਬਹੁਤ ਮੁਸ਼ਕਲ ਹੈ।”
ਇਹ ਵੀ ਪੜ੍ਹੋ: ਪੰਜਾਬ ਦੀਆਂ ਤਾਜਾ ਖਬਰਾਂ, ਭਗਵੰਤ ਮਾਨ, ਨਵਜੋਤ ਸਿੰਘ ਸਿੱਧੂ,ਨਵਾਂ ਪੰਜਾਬ