ਸੀਐਮ ਚੰਨੀ ਹੀ ਹੋਣਗੇ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ, ਪੜ੍ਹੋ ਸਿੱਧੂ ਹੁਣ ਕੀ ਕਰਨਗੇ

ਅੱਜ ਲੁਧਿਆਣੇ ਵਿਚ ਰਾਹੁਲ ਗਾਂਧੀ ਨੇ ਸੀਐਮ ਚਿਹਰੇ ਦਾ ਐਲਾਨ ਕਰ ਦਿੱਤਾ ਹੈ। ਸੀਐਮ ਦੀ ਦੌੜ ਵਿਚ ਨਵਜੋਤ ਸਿੰਘ ਸਿੱਧੂ ਵੀ ਹਾਜ਼ਰ ਸਨ। ਪਰ ਦਲਿਤ ਭਾਈਚਾਰੇ ਨੂੰ ਨਾਲ ਜੋੜਨ ਕਰਕੇ ਕਾਂਗਰਸ ਹਾਈਕਮਾਂਡ ਨੇ ਚੰਨੀ ਨੂੰ ਕਾਂਗਰਸ ਦਾ ਸੀਐਮ ਫੇਸ ਬਣਾਇਆ ਹੈ। 111 ਦਿਨਾਂ ਵਿਚ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਵਿਚ ਜਾ ਬੈਕਫੁੱਟ ਉਪਰ ਜਾਂਦੀ ਕਾਂਗਰਸ ਨੂੰ ਮੁੜ ਖੜ੍ਹਾ ਕਰ ਦਿੱਤਾ ਸੀ। ਇਸ ਕਰਕੇ ਲੋਕਾਂ ਵਿਚ ਚੰਨੀ ਹਰਮਨ ਪਿਆਰੇ ਨੇਤਾ ਬਣ ਗਏ ਸਨ।

ਚਰਨਜੀਤ ਸਿੰਘ ਚੰਨੀ ਪੰਜਾਬ ਦੇ 27ਵੇਂ ਮੁੱਖ ਮੰਤਰੀ ਹਨ

CM Charanjit Singh Channi

ਚਰਨਜੀਤ ਸਿੰਘ ਚੰਨੀ ਬਾਰੇ

ਚਰਨਜੀਤ ਸਿੰਘ ਚੰਨੀ ਇੱਕ ਭਾਰਤੀ ਸਿਆਸਤਦਾਨ ਹਨ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਹਨ। ਉਹ ਇੰਡੀਅਨ ਨੈਸ਼ਨਲ ਕਾਂਗਰਸ ਦਾ ਮੈਂਬਰ ਹੈ। ਉਹ ਪਹਿਲਾਂ ਅਮਰਿੰਦਰ ਸਿੰਘ ਦੇ ਦੂਜੇ ਮੰਤਰਾਲੇ ਵਿੱਚ ਤਕਨੀਕੀ ਸਿੱਖਿਆ ਅਤੇ ਸਿਖਲਾਈ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸਨ।
ਜਨਮ: 1 ਮਾਰਚ 1963 (ਉਮਰ 58 ਸਾਲ), ਚਮਕੌਰ ਸਾਹਿਬ
ਕੌਮੀਅਤ: ਭਾਰਤੀ
ਜੀਵਨ ਸਾਥੀ: ਡਾ. ਕਮਲਜੀਤ ਕੌਰ
ਪਾਰਟੀ: ਇੰਡੀਅਨ ਨੈਸ਼ਨਲ ਕਾਂਗਰਸ
ਦਫ਼ਤਰ: 2021 ਤੋਂ ਪੰਜਾਬ ਦੇ ਮੁੱਖ ਮੰਤਰੀ
ਬੱਚੇ: ਰਿਦਮਜੀਤ ਸਿੰਘ, ਨਵਜੀਤ ਸਿੰਘ
ਸਿੱਖਿਆ: ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ

ਹੋਰ ਪੜ੍ਹੋ:ਚਰਨਜੀਤ ਸਿੰਘ ਚੰਨੀ ਬਾਰੇ,ਖਬਰਾਂ

Leave a Comment

Your email address will not be published. Required fields are marked *

error: Content is protected !!