ਇਹਨਾਂ ਕੁੜੀਆਂ ਨੇ ਘੇਰ ਲਿਆ ਭਗਵੰਤ ਮਾਨ!

ਲੋਗਾ ਦਾ ਤੇ ਕੁੜੀਆਂ ਦਾ ਕਿ ਕਹਿਣਾ ਬਾਗਵੰਤ ਮਾਨ ਬਾਰੇ ਇਹਨਾਂ ਕੁੜੀਆਂ ਨੇ ਘੇਰ ਲਿਆ ਭਗਵੰਤ ਮਾਨ! ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਆਪਣੇ ਵਿਧਾਨ ਸਭਾ ਹਲਕੇ ਧੂਰੀ ‘ਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ। ਮਾਨ ਨੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਤੇ ਸਮੱਸਿਆਵਾਂ ਸੁਣੀਆਂ।ਧੂਰੀ ਦੇ ਲੋਕਾਂ ਵਿੱਚ ਮਾਨ ਨੂੰ ਮਿਲਣ ਅਤੇ ਦੇਖਣ ਲਈ ਗ਼ਜ਼ਬ ਦਾ ਉਤਸ਼ਾਹ ਸੀ। ਲੋਕਾਂ ਨੇ ਥਾਂ-ਥਾਂ ਮਾਨ ਦਾ ਸਵਾਗਤ ਕੀਤਾ। ਸਮਰਥਕ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਇਸ ਮੌਕੇ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਸਾਡੇ ਨੇਤਾ ਆਮ ਘਰਾਂ ‘ਚੋਂ ਨਿਕਲੇ ਹਨ। ਇਸੇ ਲਈ ਉਹ ਆਮ ਲੋਕਾਂ ਦੇ ਦੁੱਖ-ਦਰਦ ਨੂੰ ਚੰਗੀ ਤਰ੍ਹਾਂ ਸਮਝਦੇ ਹਨ।

ਅਸੀਂ ਪੰਜਾਬ ਨੂੰ ਅੱਗੇ ਲਿਜਾਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਦਿਨ-ਰਾਤ ਇੱਕ ਕਰਕੇ ਮਿਹਨਤ ਕਰ ਰਹੇ ਹਾਂ ਅਤੇ ਯੋਜਨਾਵਾਂ ਬਣਾ ਰਹੇ ਹਾਂ। ਸਾਡੇ ਕੋਲ ਪੰਜਾਬ ਲਈ ਪੂਰਾ ਰੋਡਮੈਪ ਤਿਆਰ ਹੈ। ਮੰਗਲਵਾਰ ਨੂੰ ਭਗਵੰਤ ਮਾਨ ਨੇ ਆਪਣੇ ਤੈਅ ਪ੍ਰੋਗਰਾਮ ਅਨੁਸਾਰ ਧੂਰੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਭਲਵਾਨ, ਪਲਾਸੌਰ, ਭੋਜੋਵਾਲੀ, ਭੱਦਲਵੜ, ਭੁੱਲਰਹੇੜੀ, ਕੌਲਸੇੜੀ, ਸਮੁੰਦਗੜ੍ਹ, ਕੰਧਾਰਗੜ੍ਹ, ਮੀਮਸਾ, ਸ਼ੇਰਪੁਰ ਸੋਢੀਆਂ, ਧਾਂਦਰਾ, ਬੰਗਾਂਵਾਲੀ, ਇਸੀ, ਰੁਲਦੂ ਸਿੰਘ ਵਾਲਾ, ਬਰੜਵਾਲ ਅਤੇ ਧੂਰੀ ਸ਼ਹਿਰ ਦਾ ਦੌਰਾ ਕਰਕੇ ਇਲਾਕੇ ‘ਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ।

Read also: latest news,business news,Bhagwant Maan

2 thoughts on “ਇਹਨਾਂ ਕੁੜੀਆਂ ਨੇ ਘੇਰ ਲਿਆ ਭਗਵੰਤ ਮਾਨ!”

  1. Pingback: ਫਰੀਦਕੋਟ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿ ਕਿਹਾ, ਆਪ ਨੇ ਦਿੱਲੀ ਦੀ ਹਰ ਗਲੀ ‘ਚ ਠੇਕੇ ਖੋਲ ਪੰਜਾਬ ਨੂੰ ਨਸ਼ਾ

  2. Pingback: ਇਹ ਹੈ ਸਾਡਾ ਸਿੱਖਿਆ ਸਿਸਟਮ, ਯੂਕ੍ਰੇਨ ‘ਚ MBBS ਦੀ ਪੜ੍ਹਾਈ 25 ਲੱਖ ‘ਚ ਹੁੰਦੀ ਤੇ ਭਾਰਤ ‘ਚ 1 ਕਰੋੜ 15 ਲੱਖ ‘ਚ, ਪੜ੍ਹੋ ਖਬਰ ਮਤ

Leave a Comment

Your email address will not be published. Required fields are marked *

error: Content is protected !!